QCAD (Punjab)

QCAD (ਕਿਊਕੈਡ) ਦੋ-ਪੱਖੀ ਰੂਪਰੇਖਾ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। QCAD ਨਾਲ ਤੁਸੀਂ ਇਮਾਰਤਾਂ, ਉਨ੍ਹਾਂ ਦੇ ਅੰਦਰਲੇ ਹਿੱਸੇ, ਮਕੈਨਿਕਲ ਪਾਰਟਸ ਜਾਂ ਖ਼ਾਕਿਆਂ ਦੀਆਂ ਯੋਜਨਾਵਾਂ ਲਈ ਤਕਨੀਕੀ ਰੇਖਾ-ਚਿੱਤਰ ਬਣਾ ਸਕਦੇ ਹੋ।

ਕਿਰਪਾ ਕਰਕੇ ਯਾਦ ਰੱਖੋ ਕਿ QCAD ਅਤੇ RibbonSoft (ਰਿੱਬਨਸੋਫ਼ਟ) ਦੇ ਹੋਰ ਉਤਪਾਦਾਂ ਬਾਰੇ ਵੱਧ ਜਾਣਕਾਰੀ ਸਾਡੀ ਵੈਬਸਾਈਟ (ਸਿਰਫ਼ ਅੰਗਰੇਜ਼ੀ) ਤੇ ਉਪਲਬਧ ਹੈ।

ਸਕਰੀਨਸ਼ਾਟਸ

ਹੇਠਾਂ ਦਿੱਤੇ ਸਕਰੀਨ ਸ਼ਾਟਸ, ਤੋਂ ਪਤਾ ਲਗਦਾ ਹੈ ਕਿ QCAD ਦੇ ਵੱਖ ਵੱਖ ਚਾਲੂ ਸਿਸਟਮਾਂ ਨੂੰ ਯੂਜ਼ਰ ਕਿਵੇਂ ਇਸਤੇਮਾਲ ਕਰਦਾ ਹੈ।

Windows ਤ QCAD.
Mac OS X ਤ QCAD.
Linux / X11 ਤ QCAD.

ਐਨਿਮੇਸ਼ਨਸ

ਇਹ ਐਨਿਮੇਸ਼ਨਸ QCAD ਦੀਆਂ ਕੁੱਝ ਬੁਨਿਆਦੀ ਵਿਸ਼ੇਸ਼ਤਾਵਾਂ ਵਿਖਾਉਂਦੇ ਹਨ।

ਲੇਅਰਜ਼ ਅਤੇ ਐਟਰੀਬਿਊਟਸ
ਕੰਨਸਟ੍ਰਕਸ਼ਨ (ਉਸਾਰੀ) ਦੀਆਂ ਤਕਨੀਕਾਂ।

ਸਪੋਰਟਡ ਪਲੈਟਫ਼ਾਰਮਸ

QCAD ਨੂੰ ਹੇਠ ਲਿਖੇ ਪਲੈਟਫ਼ਾਰਮਾਂ ਤੇ ਟੈਸਟ ਕੀਤਾ ਜਾ ਚੁਕਾ ਹੈ :

  • Windows 32bit / 64bit XP, 2000, Vista, 7, 8
  • Mac OS X 10.6 - 10.8
  • Linux 32bit / 64bit

ਮੁੱਖ ਵਿਸ਼ੇਸ਼ਤਾਵਾਂ

  • ਲੇਅਰਜ਼
  • ਗਰੁੱਪਸ (ਬਲਾਕ)
  • 35 CAD ਫੋਂਟਸ ਸ਼ਾਮਲ ਹਨ
  • ਮੈਟਰੀਕਲ ਅਤੇ ਇੰਪੀਰੀਅਲ ਯੂਨਿਟਾਂ
  • DXF ਇਨਪੁਟ/ਆਉਟਪੁਟ
  • ਮਾਪ ਅਨੁਸਾਰ ਪ੍ਰਿੰਟਿੰਗ
  • 40 ਤੋਂ ਵੱਧ ਕਨਸਟ੍ਰਕਸ਼ਨ ਟੂਲਜ਼
  • 20 ਤੋਂ ਵੱਧ ਤਰਮੀਮਾਂ ਲਈ ਟੂਲਜ਼
  • ਪੁਆਇੰਟਸ, ਲਾਈਨਾਂ, ਆਰਕਸ, ਸਰਕਲਸ, ਇਲਿਪਸਸ, ਸਪਲਾਈਨਜ਼, ਪੋਲੀਲਾਈਨਜ਼, ਟੈਕਸਟਸ, ਡਾਇਮੈਨਸ਼ਨਸ, ਹੈਚਜ਼, ਫਿੱਲਸ, ਰੈਸਟਰ ਇਮੈਜਸ ਨੂੰ ਬਣਾਉਣਾ ਅਤੇ ਉਨ੍ਹਾਂ ਵਿਚ ਸੋਧ ਅਤੇ ਤਰਮੀਮ ਕਰਨੀ
  • ਐਨਟਿਟੀ ਸਲੈਕਸ਼ਨ ਲਈ ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਟੂਲਜ਼
  • ਵਸਤੂਆਂ ਦੇ ਚਿੱਤਰ
  • ਮਾਪਲਣ ਲਈ ਟੂਲਜ਼
  • 4800 CAD ਹਿੱਸਿਆਂ ਨਾਲ ਅੱਧੀ ਲਾਇਬ੍ਰੇਰੀ
  • ਸਕ੍ਰਿਪਟ ਲਿੱਖਣ ਲਈ ਇਸਤੇਮਾਲ ਕਰਨਾ

ਡਾਉਨਲੋਡਜ਼

ਆੱਨਲਾਈਨ ਆਰਡਰ ਕਰ

For a complete list of our software offers and books about QCAD, please click here to visit our online shop.